Waheguru ji ka khalsa
Waheguru ji ki fateh
Hay Bhai Sahib Bhai Randhir Singh jio,
ਆਪਜੀ ਦੀ ਕੀਤੀ ਘਾਲ ਕਮਾਈ ਨੇ ਗੁਰਮਤਿ ਨਾਮ ਭੁੰਚਣ ਹਾਰਿਆ ਦੀਆਂ ਅੱਖਾ ਖੋਲ ਕੇ ਰੱਖ ਦਿਤੀਆਂ ਨਹੀ ਤਾਂ ਗੁਰੂ ਤੋਂ ਵਿਛੋੜ ਸਾਧ ਲਾਣੇ ਨੇ ਐਸਾ ਜੰਤਰ ਮੰਤਰ ਵਿਚ ਫਸਾਇਆ ਹੋਇਆ ਹੈ ਕਿ ਕਈ ਵੀਰ ਭੈਣਾ ਚਾਹਿ ਕੇ ਵੀ ਛੁਟ ਨਹੀ ਸਕਦੇ। ਜੇਕਰ ਕਿਤੇ ਆਪ ਜੀ ਦੀ ਆਤਮਾ ਵੇਖਦੀ ਹੋਵੇ ਤਾਂ ਆਉ ਤਹਾਨੂੰ ਅੱਜ ਦੇ ਸਾਧ ਲਾਣੇ ਕਰ ਰਹੇ ਕਰਤੂਤਾਂ ਵਿਚੋ ਕਰਤੂਤ ਵਿਖਾਈਏ। ਇਕ ਪਾਸੇ ਤਾਂ ਪੰਥ ਤੋਂ ਇਸ ਅਖਵਾਰ ਨੂੰ ਛੇਕਿਆ ਹੋਇਆ ਹੈ ਜਿਸਤੇ ਆਮ ਜਨ ਸਾਧਾਰਨ ਸਿੱਖ ਤਾਂ ਪਹਿਰਾ ਦੇ ਰਹੇ ਨੇ ਅਤੇ ਦੂਜੇ ਪਾਸੇ ਇਹ ਲਾਣਾ ਇਸ ਅਖਵਾਰ ਨਾਲ ਗੰਢ ਤੁਪ ਕਰ ਰਿਹਾ ਹੈ ਵੇਖੋ ਅਖਵਾਰ ਦੀ ਆਪੁਣੀ ਜ਼ਬਾਨੀ:
[
www.rozanaspokesman.com]
ਜੇ ਇਹ ਸਚ ਹੈ ਤਾਂ ਅਸੀ ਤਾਂ ਵਾਰ ਵਾਰ ਇਹ ਗੱਲ ਕੇ ਕਹਿ ਰਹੇ ਹਾਂ ਕਿ ਇਸ ਭੇਖੀ ਸਾਧ ਕਾਰਪੋਰੇਸ਼ਨ ਦੇ ਪੱਲੇ ਸਵਾਏ ਧਨ ਦੇ ਉਹ ਵੀ ਸੰਗਤਾਂ ਦਾ ਧੋਖੇ ਨਾਲ ਲੁਟਿਆ ਹੋਇਆ ਤੋਂ ਸਵਾਏ ਕੁਝ ਨਹੀ। ਉਹ ਸਮੇ ਲਦ ਗਏ ਜਦ ਸੰਤ ਸਰੂਪ ਬਾਬਾ ਅਤਰ ਸਿੰਘ ਜੀ, ਜਾਂ ਬਾਬਾ ਜਵਾਲਾ ਸਿੰਘ ਜੀ ਜਾਂ ਗਿਆਨੀ ਬਾਬਾ ਗੁਰਬਚਨ ਸਿੰਘ ਜੀ ਹੁੰਦੇ ਸਨ। ਅੱਜ ਦੀ ਇਸ So called Sant ਕਾਰਪੋਰੇਸ਼ਨ ਦਾ ਇਕੋ ਕੰਮ ਹੈ ਮੂੰਹ ਮੇਂ ਰਾਮ ਰਾਮ ਬਗਲ ਮੇਂ ਛੁਰੀ
ਗੁਰੂ ਮਿਹਰ ਕਰੇ ਨਿੰਦਿਆ ਕੋਈ ਨਹੀ ਸੱਚ ਤਾਂ ਮੰਨਣਾ ਪਵੇਗਾ,
Waheguru ji ka khalsa
Waheguru ji ki fateh