ਪ੍ਰਥਮਰਹਿਤਯਹਿਜਾਨਖੰਡੇਕੀਪਾਹੁਲਛਕੇ॥ ਸੋਈਸਿੰਘਪ੍ਰਧਾਨਅਵਰਨਪਾਹੁਲਜੋਲਏ॥

Akal Purakh Kee Rachha Hamnai, SarbLoh Dee Racchia Hamanai


WEBLOG: : Gurdwara Tapoban Sahib
ਸਰਬ ਲੋਹ ਰਹਿਤ: ਗੁਰੂ ਹੁਕਮ ਕਿ ਕਰਮ ਕਾਂਡ?
Tapoban.org Sevadars


ੴ ਸਤਿਗੁਰਪ੍ਸਾਦਿ ॥
ਸਰਬਲੋਹਜੀਦੀਸਦਾਰਛਆਿਹਮਨੈ ॥

ਸਰਬ ਲੋਹ ਰਹਿਤ:  ਗੁਰੂ ਹੁਕਮ ਕਿ ਕਰਮ ਕਾਂਡ?


ਅਖੰਡ ਕੀਰਤਨੀ ਜੱਥੇ ਦੇ ਮਾਸਿਕ ਪੱਤਰ 'ਸੋ ਕਹੀਅਤ ਹੈ ਸੂਰਾ' ਦੇ ਅੰਤਲੇ ਪੰਨਿਆਂ ਤੇ ਪੁਰਾਤਨ ਸਰਬਲੋਹੀਏ ਸਿੰਘ ਤੇ ਅੱਜ ਦੇ ਸੁਪਰ ਬਿਬੇਕੀ  ਲੇਖ ਪੜਨ ਦਾ ਮੌਕਾ ਮਿਲਿਆ ਜਿਸ ਵਿਚ ਭਾਈ ਹਰਭਜਨ ਸਿੰਘ (ਅਨੰਦਪੁਰ ਸਾਹਿਬ) ਵਲੋਂ ਗੁਰਮਤਿ ਦੇ ਬੁਨਿਆਦੀ ਅਸੂਲਾਂ ਤੇ ਜ਼ੋਰਦਾਰ ਹਮਲਾ ਕੀਤਾ ਗਿਆ ਹੈ। ਲੇਖਕ ਸਵੈ ਵਿਰੋਧੀ ਗਲਾਂ ਅਤੇ ਭੁਲੇਖਾ-ਪਾਊ ਕਹਾਣੀਆਂ ਦੀ ਓਟ ਲੈ ਕੇ ਭਾਈ ਸਾਹਿਬ ਭਾਈ ਰਣਧੀਰ ਸਿੰਘ ਦੀ ਲੇਖਣੀ ਨੂੰ ਹੀ ਗਲਤ ਸਾਬਤ ਕਰਨ ਦਾ ਯਤਨ ਕਰ ਰਹੇ ਹਨ। ਅਤੇ ਸੰਪਾਦਕ ਨੇ ਹਾਸ਼ੀਏ ਵਿਚ ਨੋਟ ਲਿਖ ਕੇ ਇਸ ਲੇਖ ਦੀ ਜ਼ੋਰਦਾਰ ਪ੍ਰੋੜਤਾ ਕੀਤੀ ਹੈ।

ਭਾਈ ਸਾਹਿਬ ਭਾਈ ਰਣਧੀਰ ਸਿੰਘ ਦੀਆਂ ਪੁਸਤਕਾਂ ਅਤੇ ਲੇਖਕ ਦੇ ਵੀਚਾਰਾਂ ਵਿਚ ਜੋ ਗੁਰਮਤਿ ਅਸੂਲਾਂ ਦਾ ਅੰਤਰ ਹੈ, ਉਹਨਾਂ ਨੂੰ ਇਸ ਲੇਖ ਰਾਹੀਂ ਖੋਲਣ ਦਾ ਯਤਨ ਕੀਤਾ ਹੈ।

ਭਾਈ ਸਾਹਿਬ ਰਣਧੀਰ ਸਿੰਘ ਜੀ ਸਰਬ ਲੋਹ ਬਿਬੇਕ ਬਾਰੇ ਇਸ ਤਰਾਂ ਲਿਖਦੇ ਹਨ:

ਸਰਬ ਲੋਹ ਦੇ ਇਸ ਸਰਬ ਵਰਤਾਰੇ ਦਾ ਆਦਰਸ਼ੀ ਨਮੂਨਾ ਜੋ ਇਸ ਪਵਿੱਤਰ ਆਦਰਸ਼ਕ ਸਮੇ ਖਾਸ ਵਿਸ਼ੇਸ਼ਤਾ ਸਹਿਤ ਬੰਨ੍ਹਿਆ ਜਾਂਦਾ ਹੈ, ਇਹ ਧੁਰਿ ਸ੍ਰੀ ਦਸਮੇਸ਼ ਜੀ ਸਾਹਿਬ ਦੇ ਸਮੇ ਦਾ ਬੰਨ੍ਹਿਆ ਸ੍ਰੀ ਦਸਮੇਸ਼ ਜੀ ਦੀ ਖਾਸ ਹਜ਼ੂਰੀ ਅਤੇ ਹਜ਼ੂਰੀ ਕਲਾ ਦਾ ਬੰਨ੍ਹਿਆ ਸਾਂਗੋ ਪਾਂਗ ਨਮੂਨਾ ਹੈ। ਸ੍ਰੀ ਕੇਸਗੜ ਸਾਹਿਬ ਵਿਖੇ ਖਾਲਸਾ ਪੰਥ ਸਾਜਣ ਸਮੇ ਦਾ ਹੂਬਹੂ ਨਮੂਨਾ ਹੈ, ਜੋ ਸੀਨਾ ਬਸੀਨਾ ਹੁਣ ਤਾਈ ਪੰਥ ਵਿਚ ਪ੍ਰਵਿਰਤ ਪ੍ਰਚਲਤ ਹੋਇਆ ਚਲਿਆ ਆਉਦਾ ਹੈ। ਚੋਜੀ ਪਿਤਾ ਸ੍ਰੀ ਦਸਮੇਸ਼ ਜੀ ਨੇ ਸੂਰਬੀਰਤਾ ਦੀ ਸਪਿਰਟ ਨੂੰ ਖਾਲਸਾ ਜੀ ਅੰਦਰਿ ਸੁਆਸਿ ਸੁਆਸਿ ਸੁਰਜੀਤ ਰਖਣ ਲਈ ਸਰਬ ਲੋਹ ਦੀ ਰਹੁ-ਰੀਤ ਚਲਾਈ। ਸਰਬ ਲੋਹ ਦੁਆਰਾ ਹੀ ਖੰਡੇ-ਧਾਰ ਅੰਮ੍ਰਿਤ ਕਲਾ ਵਰਤਾ ਕੇ 'ਨਾਨਕ ਨਾਮ ਚੜਦੀ ਕਲਾ' ਵਾਲੀ ਸਦਾ ਜਾਗਤ ਜੋਤਿ ਖਾਲਸਾ ਜੀ ਦੇ ਘਟ ਅੰਤਰਿ ਜਗਾਈ। ਐਨ ਜਨਮ ਸਮੇ ਹੀ ਖੰਡੇ ਧਾਰ ਅੰਮ੍ਰਿਤ ਦੀ ਗੁੜਤੀ ਦਿੱਤੀ ਅਤੇ ਸੂਰਬੀਰਤਾ ਦੀ ਸਰਬ ਲੋਹ ਸ਼ਕਤਿ ਐਨ ਜਨਮ ਜਾਗ ਜਗਣ ਸਮੇਂ ਹੀ ਖਾਲਸਾ ਜੀ ਦੇ ਰੋਮ ਰੋਮ ਅੰਦਰਿ ਪਰਵੇਸ਼ ਕੀਤੀ, ਮਾਨੋ ਅਸਾਡੇ ਸੀਨੇ ਉਤੇ ਇਹ ਅਟੱਲ ਅਤੇ ਅਮਰ ਹੁਕਮ ਉੱਕਰ ਦਿਤਾ ਗਿਆ ਕਿ ਖਾਲਸਾ ਜੀ ਨੇ ਸਦਾ ਸਰਬ ਲੋਹੀਏ ਸਜੇ ਰਹਿਣਾ ਹੈ।                   (ਪੁਸਤਕ ਗੁਰਮਤਿ ਬਿਬੇਕ ਵਿੱਚੋੰ ਸਫਾ ੨੧੬, ੨੧੭).

ਸੋ ਇਥੇ ਲੇਖਕ ਦਾ ਸ਼ੰਕਾ ਕਰਨਾ ਕਿ ਮੌਜੂਦਾ ਸਮੇ ਵਿੱਚ ਪੰਜ ਜੋਤਿ ਵਿਗਾਸੀ ਰੂਹਾਂ ਆ ਕੇ ਹੀ ਸਰਬ ਲੋਹ ਰਹਿਤ ਨੂੰ ਸੁਰਜੀਤ ਕਰ ਸਕਦੀਆਂ ਹਨ ਬਿਲਕੁਲ ਨਿਰਮੂਲ ਤੇ ਨਿਰਆਧਾਰ ਹੈ।

ਉੱਪਰਲੀਆ ਸੱਤਰਾਂ ਵਿੱਚ ਭਾਈ ਸਾਹਿਬ ਭਾਈ ਰਣਧੀਰ ਸਿੰਘ ਸਿੱਧੇ ਸਪਸ਼ਟ ਲਫਜ਼ਾਂ ਵਿੱਚ ਲਿਖਦੇ ਹਨ ਕਿ ਸਰਬ ਲੋਹ ਰਹਿਤ ਦਾ ਧੁਰਵਾ ਸ੍ਰੀ ਦਸਮੇਸ਼ ਜੀ ਦੇ ਖਾਲਸਾ ਪੰਥ ਸਾਜਣ ਸਮੇ ਦਾ ਬੰਨ੍ਹਿਆ ਹੈ। ਖਾਲਸੇ ਦੀ ਸਿਰਜਣਾ ਤੋਂ ਲੈ ਕੇ ਮੌਜੂਦਾ ਸਮੇਂ ਤੱਕ ਬੇਅੰਤ ਰੂਹਾਂ ਸਰਬ ਲੋਹ ਬਿਬੇਕ ਦੀ ਕਰੜੀ ਘਾਲਣਾ ਘਾਲ ਕੇ ਜੀਵਨ ਸਫਲਾ ਕਰ ਗਈਆਂ ਹਨ ਤੇ ਹੁਣ ਵੀ ਪੰਥ ਵਿੱਚ, ਜੱਥੇ ਤੋਂ ਬਾਹਰ ਵੀ ਅਨੇਕਾਂ ਪ੍ਰਾਣੀ ਸਰਬ ਲੋਹ ਬਿਬੇਕ ਦੇ ਹੁਕਮ ਤੇ ਪਹਿਰਾ ਦੇ ਰਹੇ ਹਨ।

ਬਿਬੇਕ ਕੀ ਹੈ ਇਸ ਬਾਰੇ ਭਾਈ ਸਾਹਿਬ ਭਾਈ ਰਣਧੀਰ ਸਿੰਘ ਆਪਣੀ ਪੁਸਤਕ ਗੁਰਮਤਿ ਬਿਬੇਕ ਵਿੱਚ ਲਿਖਦੇ ਹਨ ਕਿ:

ਰਹਿਣੀ ਰਹਿਤ ਤੋਂ ਭਾਵ ਕੇਵਲ ਪੰਜ ਕਕਾਰ ਦੀ ਰਹਿਤ ਰਖਣ ਤੋ ਨਹੀ। ਕਿੰਤੂ ਅੰਮ੍ਰਿਤ ਛਕਣ ਦੇ ਸਮੇਂ ਦ੍ਰਿੜ੍ਹਾਏ ਗੁਰਮਤਿ-ਅਸੂਲਮਈ ਹੁਕਮਾਂ ਤੋਂ ਲੈ ਕੇ ਜਿਤਨੇ ਭੀ ਹੁਕਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪਣੀ ਪਵਿੱਤਰ ਬਾਣੀ ਰੂਪੀ ਬਚਨਾਂ ਦੁਆਰਾ ਅਸਾਡੇ ਪ੍ਰਤੀ ਦ੍ਰਿੜ੍ਹਾਉਂਦੇ ਹਨ, ਓਹਨਾਂ ਸਮੁਚੇ ਹੁਕਮਾਂ ਦਾ ਕਮਾਉਣਾ ਅਸਾਡਾ ਰਹਿਤ ਰਖਣਾ ਹੈ ਅਤੇ ਇਸੇ ਦਾ ਨਾਉਂ ਬਿਬੇਕ ਧਾਰਨਾ ਹੈ।                                              (ਸਫਾ ੨੧੪)

ਜਾ ਕੀ ਰਹਿਤ ਨ ਜਾਣੀਐ ਗੁਰਬਾਣੀ ਨਹੀਂ ਰੀਤ॥ ਤਾ ਕਾ ਭੋਜਨ ਖਾਇ ਕੈ ਬਿਸਰੇ ਹਰਿ ਕੀ ਪ੍ਰੀਤ॥

ਵਾਲਾ ਹੁਕਮ ਦਸਦਾ ਹੇ ਕਿ ਜਿਸ ਬਿਬੇਕ ਦੇ ਨਾ ਧਾਰਨ ਕੀਤਿਆਂ (ਭਾਵ ਕੁਰਹਿਤੀਆਂ ਦਾ ਭੋਜਨ ਖਾ ਕੇ) ਹਰਿ ਕੀ ਪ੍ਰੀਤਿ ਹੀ ਵਿਸਰ ਜਾਂਦੀ ਹੈ ਤਾਂ ਸਿਫਤਿ-ਸਾਲਾਹ ਰੂਪੀ ਸਾਰ-ਬਿਬੇਕ ਵਿਖੇ ਭਲਾ ਕੀ ਤਤਪਰ ਹੋ ਸਕਣਾ ਸੀ।ਉਪਰ ਪ੍ਰਮਾਣਿਆ ਰਹਿਤਨਾਮੇ ਦਾ ਹੁਕਮ ਏਸ ਗੱਲ ਦੀ ਸੋਝੀ ਕਰਾਉਂਦਾ ਹੈ ਕਿ ਕਿਸੇ ਸਿੱਖ ਦੀ ਰਹਿਤ ਬਹਿਤ ਭਲੀ ਬਿਧਿ ਜਾਣੇ ਪਛਾਣੈ ਬਗੈਰ ਬਿਬੇਕੀ ਸਿੰਘ ਨੂੰ ਉਸ ਦੇ ਹੱਥੋਂ ਲੈ ਕੇ ਭੋਜਨ ਛਕਣਾ, ਅਥਵਾ, ਉਸ ਦਾ ਸਜਾਇਆ ਬਣਾਇਆ ਭੋਜਨ ਛਕਣ ਯਾ ਉਸ ਦੇ ਨਾਲ ਬਾਟਾ ਅਭੇਦ ਕਰਨਾ ਬਿਬਰਜਤ ਹੈ ਅਤੇ ਇਕ ਸਚਿਆਰ ਸਿੰਘ ਦਾ ਇਸ ਬਿਧਿ ਬਰਜੇ ਰਹਿਣਾ ਬੜਾ ਉਤਮ ਬਿਬੇਕ ਕਰਮ ਹੈ। ਅੰਮ੍ਰਿਤ ਛਕਣ ਸਮੇਂ ਇਕ ਬਾਟੇ ਵਿਖੇ ਰਲ ਮਿਲ ਕੇ ਅਭੇਦ ਗੱਫੇ ਲਾਉਣ ਦੀ ਸੁਰੀਤ ਇਸ ਭੇਦ ਨੂੰ ਜਣਾਉਂਦੀ ਹੈ ਅਤੇ ਸੁਲਝਾਉਂਦੀ ਹੈ ਕਿ ਸਮਾਨ ਰਹਿਤ ਰਹਿਣੀ ਦੇ ਧਾਰਨੀ ਅੰਮ੍ਰਿਤ-ਧਾਰੀ ਸਿੰਘ ਸਹੋਦਰ ਸੁਨਹਿਰੀਏ ਵੀਰ ਹੀ ਪਰਸਪਰ ਨਿਰਸੰਦੇਹ ਖਾਨ ਪਾਨ ਦੀ ਅਭੇਦ ਵਰਤੋਂ ਰਖ ਸਕਦੇ ਹਨ। ਇਹੀ ਬਿਬੇਕ ਵਰਤੋਂ ਪ੍ਰਾਣਾਂ ਪ੍ਰਯੰਤ ਕਮਾਉਣ ਤੇ ਨਿਭਾਉਣ ਦਾ ਧੁਰਵਾ ਏਥੋਂ (ਅੰਮ੍ਰਿਤ ਸਮਾਗਮ) ਤੋਂ ਹੀ ਬਝਦਾ ਹੈ। ਏਥੋਂ ਹੀ ਸਪੱਸ਼ਟ ਤੌਰ ਪਰ ਆਨਮਤੀਆ ਨਾਲ ਖਾਨ ਪਾਨ ਨਾ ਰਖਣ ਦਾ ਬਹੁ-ਮੁਲਾ ਹੁਕਮ ਮਿਲਦਾ ਹੈ। (ਪੁਸਤਕ ਗੁਰਮਤਿ ਬਿਬੇਕ ਸਫਾ ੨੧੫)

ਭਾਈ ਸਾਹਿਬ ਭਾਈ ਰਣਧੀਰ ਸਿੰਘ ਨੇ ਜੇਲਾਂ ਵਿੱਚ ਸਰਕਾਰ ਦੇ ਖਿਲਾਫ ਮੋਰਚਾ ਲਾਇਆ ਅਤੇ ਬੜੇ-ਬੜੇ ਕਸ਼ਟ ਤਸੀਹੇ ਝਲ੍ਹ ਕੇ ਵੀ ਆਪਣੀ ਸਰਬ ਲੋਹ ਦੀ ਰਹਿਤ ਨਿਭਾਈ ਅਤੇ ਅੱਜ ਆਪਾਂ ਸੁਖ-ਰਹਿਣੀ ਵਿੱਚ ਰਹਿੰਦਿਆਂ ਹੋਇਆਂ ਵੀ ਸਰਬ ਲੋਹ ਦੀ ਰਹਿਤ ਬਾਰੇ ਢੁੱਚਰਾਂ ਡਾਉਣ ਤੋਂ ਸੰਕੋਚ ਨਹੀ ਕਰਦੇ।  

ਭਾਈ ਸਾਹਿਬ ਦੇ ਕਹਿਣ ਮੁਤਾਬਕ:

ਸੌਖੀ ਸਿੱਖੀ ਦੇ ਧਾਰਨੀ ਸਾਡੇ ਸੁਖ ਰਹਿਣੀਏ ਵੀਰ ਸਰਬ ਲੋਹ ਬਿਬੇਕ ਧਾਰਨਾ ਔਖਾ ਸਮਝ ਕੇ ਇਸ ਵੱਲੋਂ ਕੰਨੀ ਕਤਰਾਉਂਦੇ ਹਨ। ਇਹ ਸਿਰਫ ਚਾਤਰਤਾ ਵਾਲੀ ਬੁਧੀ ਦੇ ਮਾਲਕਾਂ ਦੀ ਕਿਰਪਾ ਹੈ ਕਿ ਕਿਸੇ ਗੁਰਮਤਿ ਅਸੂਲ ਤੇ ਨਾ ਚਲ ਸਕਣ ਵਾਲੀ ਆਪਣੀ ਕਮਜ਼ੋਰੀ ਉਤੇ ਪੜਦਾ ਪਾਉਣ ਲਈ ਉਹ ਉਕਤ ਅਸੂਲ ਤੇ ਚਲਣ ਵਾਲਿਆਂ ਦੀ ਨਿਖੇਧੀ ਕਰਨ ਲੱਗ ਪੈਂਦੇ ਹਨ।                                                    (ਗੁਰਮਤਿ ਬਿਬੇਕ ਸਫਾ ੨੧੯)

ਲੇਖਕ ਦਾ ਇਹ ਦਰਸਾਉਣਾ ਕਿ ਸਰਬ ਲੋਹ ਦਾ ਹੁਕਮ ਹੀ ਪੰਜਾਂ ਵੱਲੋਂ ਨਾ ਕੀਤਾ ਜਾਇ ਬਿਲਕੁਲ ਗਲਤ ਹੈ।ਜਿਸ ਰਹਿਣੀ ਬਹਿਣੀ ਦਾ ਧੁਰਵਾ ਸ੍ਰੀ ਦਸਮੇਸ਼ ਜੀ ਨੇ ਖਾਲਸਾ ਪੰਥ ਦੀ ਸਿਰਜਣਾ ਵੇਲੇ ਹੀ ਬੰਨ੍ਹ ਦਿੱਤਾ ਸੀ ਉਸ ਵਿਚ ਨਿਮਖ ਮਾਤਰ ਵੀ ਛੇੜ-ਛਾੜ ਕਰਨ ਦਾ ਕਿਸੇ ਕੋਲ ਵੀ ਕੋਈ ਅਧਿਕਾਰ ਨਹੀ ਹੈ।

ਬਥੇਰੇ ਹਨ ਐਸੇ ਹੋਰ ਜੋ ਗੁਰਮਤਿ ਮਰਿਆਦਾ ਦੀ ਮੁਖਾਲਫਤ ਕਰਦੇ ਹਨ ਪਰ ਉਹਨਾਂ ਦਾ ਇਸ ਤਰਾਂ ਕਰਨਾ ਕੋਈ ਮਹਿਨਾ ਨਹੀ ਰਖਦਾ ਕਿਉਕਿ ਉਹਨਾਂ ਤੋ ਤਾਂ ਅਜਿਹੀ ਤੱਵਕੋ ਰੱਖੀ ਜਾ ਸਕਦੀ ਹੈ ਪਰ ਲਿਖਾਰੀ ਵਰਗੀ ਸੁਲਝੀ ਹੋਈ ਅਤੇ ਮਰਿਆਦਾ ਤੌਂ ਜਾਣੂ ਸ਼ਖਸ਼ੀਅਤ ਪਾਸੋਂ ਅਜਿਹੀ ਗੱਲ ਸੁਨਣਾ ਤਾਂ ਘੋਰ ਕਲਿਯੁਗ ਦੀ ਨਿਸ਼ਾਨੀ ਹੀ ਹੈ।ਸਰਬ ਲੇਹ ਦੀ ਰਹਿਤ ਬਾਰੇ ਪੇਸ਼ ਹਨ ਕੁਝ ਕੁ ਪ੍ਰਮਾਣ ਭਾਈ ਸਾਹਿਬ ਦੀ ਪੁਸਤਕ ਗੁਰਮਤਿ ਬਿਬੇਕ ਵਿਚੋਂ ਜਿਹਨਾਂ ਨੂੰ ਪੜ੍ਹ ਕੇ ਸਾਨੂੰ ਆਸ ਹੈ ਕਿ ਲੇਖਕ ਸਰਬ ਲੋਹ ਬਾਰੇ ਆਪਣੇ ਮਨ ਵਿੱਚ ਸਾਂਭ ਕੇ ਰੱਖੇ ਹੋਏ ਭੁਲੇਖੇ ਕੱਢ ਦੇਵਣਗੇ:

ਕੈਸੀ ਅਚਰਜ ਅਣਹੋਣੀ ਅਤੇ ਨਾਕਾਬਲਿ ਬਰਦਾਸ਼ਤ ਵਾਰਤਾ ਹੈ ਕਿ ਗੁੜ੍ਹਤੀ ਅੰਮ੍ਰਿਤ ਦੀ ਸਾਨੂੰ ਸਰਬ ਲੋਹ ਦੇ ਵਿਚ ਮਿਲੇ, ਗਫੇ ਅੰਮ੍ਰਿਤ ਭੋਜਨ ਦੇ ਸਾਨੂੰ ਸਰਬ ਲੋਹ ਵਿਖੇ ਦਿਤੇ ਜਾਣ ਅਤੇ ਕਰਦ ਭੇਟ ਦੁਆਰਾ ਭੁੰਚਣ ਯੋਗ ਪ੍ਰਸ਼ਾਦ ਨੂੰ ਅੰਮ੍ਰਿਤ ਭੋਜਨ ਕਰਕੇ, ਅੰਮ੍ਰਿਤ ਛਕੇ ਜਾਣ ਦੀ ਸਿਖਸ਼ਾ ਸਿਖਾਈ ਸ਼ਰਧਾਈ ਜਾਵੇ। ਮਾਨੋ ਸਰਬ ਲੋਹ ਵਿਚ ਤੇ ਕਰਦ ਭੇਟ ਕਰਕੇ ਛਕਿਆ ਛਕਾਇਆ ਹਰ ਇਕ ਭੁੰਚਣ ਯੋਗ ਭੋਜਨ ਅੰਮ੍ਰਿਤ ਦੇ ਸਮਾਨ ਦ੍ਰਿੜ੍ਹਾਇਆ ਦਰਸਾਇਆ ਸਮਝਾਇਆ ਅਤੇ ਮਨਾਇਆ ਜਾਵੇ, ਪ੍ਰੰਤੂ ਅੰਮ੍ਰਿਤ ਮੰਡਲ ਤੋਂ ਬਾਹਰ ਨਿਸਕਣ ਸਾਰ ਹੀ ਓਹੋ ਪਿਤਲ ਕਾਂਸੀ! ਕੀ ਇਹ ਐਨ ਐਸੀ ਘਿਰਣਾ ਯੋਗ ਗੱਲ ਨਹੀਂ ਜੈਸੇ ਕਿ ਅੰਮ੍ਰਿਤ ਦਾ ਬੁੱਤਾ ਪੂਰਿਆ ਅਤੇ ਇਹ ਬੁਤਾ ਪੂਰਾ ਕਰਨ ਸਮੇ ਕਛਹਿਰਾ ਸਜਾਈ ਰਖਿਆ, ਫੇਰ ਉਤਾਰ ਘਤਿਆ ਅਤੇ ਓਹੋ ਧੋਤੀ, ਤੰਬੀ, ਲੰਗੋਟੀ…ਸੋ ਅਸੂਲ ਵਾ ਅਸਲਤਨ ਸਰਬ ਲੋਹ ਬਿਬਕੇ ਦੀ ਧਾਰਨਾ ਦਾ ਧਾਰਨਾ ਸਿੰਘ ਮਾਤਰ ਦਾ ਫਰਜ਼ ਹੈ…ਸੋ ਸਰਬ ਲੋਹ ਬਿਬੇਕ ਦੇ ਅਸੂਲ ਦੀ ਹਸਤੀ ਵਿਚ ਕੋਈ ਸੰਦੇਹ ਨਹੀ।                                               (ਗੁਰਮਤਿ ਬਿਬੇਕ ਸਫੇ ੨੧੭, ੨੧੯,)

ਸਰਬ ਲੋਹ ਦੀ ਰਹਿਤ ਸ੍ਰੀ ਦਸਮੇਸ਼ ਪਿਤਾ ਜੀ ਦੀ ਕੇਸਗੜ ਸਾਹਿਬ ਤੋਂ ਦ੍ਰਿੜਾਈ ਹੋਈ ਹੈ ਅਤੇ ਭਾਈ ਸਾਹਿਬ ਭਾਈ ਰਣਧੀਰ ਸਿੰਘ ਨੇ ਜੀਵਨ ਪ੍ਰਯੰਤ ਇਹ ਰਹਿਤ ਕਮਾਈ ਪਰ  ਲੇਖਕ ਦਾ ਆਪਣੇ ਲੇਖ ਰਾਹੀਂ ਇਸ ਰਹਿਤ ਦੇ ਧਾਰਨੀਆ ਨੂੰ 'ਸੁਪਰ ਬਿਬੇਕੀ' ਕਹਿ ਕੇ ਸੰਬੋਧਨ ਕਰਨਾ ਗੁਰਮਤਿ ਸਿਧਾਂਤ ਦੀ ਤੌਹੀਂਨ ਹੈ।  ਇਸ ਤਰਾਂ ਦੀ ਮੁਖਾਲਫਤ ਕਰਕੇ ਓਹ ਆਪ ਹੀ ਭਾਈ ਸਾਹਿਬ ਦੀ ਇਸ ਕਰੜੀ ਕਮਾਈ ਦੀ ਤੌਹੀਨ ਕਰ ਰਹੇ ਹਨ। ਇਹ ਹੀ ਅਸਲੀ ਦਵੈਤ ਭਾਵ ਹੈ।ਜੱਥੇ ਦੇ ਕਈ ਸਿੰਘ ਗੁਰਮਤਿ ਅਨੁਸਾਰ ਪੋਥੀ ਦਾ ਪ੍ਰਕਾਸ਼ ਵਾਜੇ ਉਤੇ ਨਾ ਕਰਨ ਦੇ ਸਿਧਾਂਤ ਤੇ ਕਰੜਾ ਪਹਿਰਾ ਦਿੰਦੇ ਹਨ, ਭਾਂਵੇ ਕਿ ਇਸ ਦੇ ਕਰਨ ਨਾਲ ਕਈ ਤਰਾਂ ਦੇ ਝਗੜੇ ਪੈਦਾ ਹੋਇ ਅਤੇ ਸਮਾਗਮ ਵੀ ਅੱਡ-ਅੱਡ ਹੋਣ ਲਗ ਪਏ। ਕੀ ਇਸ ਤਰਾਂ ਗੁਰਮਤਿ ਸਿਧਾਂਤ ਤੇ ਪਹਿਰਾ ਦੇਣਾ ਦਵੈਤ ਦਾ ਪਰਚਾਰ ਹੈ?

ਭਾਈ ਸਾਹਿਬ ਰਣਧੀਰ ਸਿੰਘ ਬਿਲਕੁਲ ਇਹੋ ਜਿਹੀਆਂ ਟਿਪਣੀਆਂ ਕਰਨ ਵਾਲਿਆਂ ਨੂੰ ਇਸ ਤਰਾਂ ਸਵਾਲ ਕਰਦੇ ਹਨ:

ਅਸੀਂ ਅਜਿਹੇ ਸਿੰਘ ਸਜਨਾਂ ਨੂੰ ਪੁਛਦੇ ਹਾਂ ਕਿ ਕੀ ਆਪ ਗੁਰਮਤਿ ਅੰਦਰ ਜਾਣ ਬੁਝ ਕੇ ਮਨਮਤਿ ਘੁਸੇੜਨਾ ਚਾਹੁੰਦੇ ਹੋ? ਜਾਂ ਆਪ ਨੂੰ ਗੁਰਮਤਿ ਅਤੇ ਮਨਮਤਿ ਦੀ ਪਰਖ ਹੀ ਨਹੀ? ਪੰਥਕ ਅਸੂਲ ਹਰ ਹਾਲ ਵਿੱਚ ਇਕੋ ਕਸੌਟੀ ਉੱਤੇ ਵਰਤਿਆ ਜਾਂਦਾ ਹੈ। ਇਹ ਕਦੇ ਨਹੀ ਹੋ ਸਕਦਾ ਕਿ ਇਕੋ ਪੰਥ ਦੇ ਕਿਸੇ ਇਕੋ ਅਸੂਲ ਨੂੰ ਦੁਭਾਂਤੇ ਅਤੇ ਇਕ ਦੂਜੇ ਤੋਂ ਐਨ ਉਲਟ ਦੋ ਆਸ਼ਿਆਂ ਅੰਦਰ ਵਰਤਿਆ ਜਾਵੇ, ਅਤੇ ਇਉਂ ਕਿਹਾ ਜਾਵੇ ਕਿ ਧਰਮ ਕਰੋ ਚਾਹੇ ਨਾ ਕਰੋ, ਸ਼ਰਾਬ ਪੀਓ ਚਾਹੇ ਨਾ ਪੀਓ, ਬਿਖਿਆ ਵਰਤੋ ਚਾਹੇ ਨਾ ਵਰਤੋ, ਵੇਸੁਆ ਭੋਗੋ ਚਾਹੇ ਨਾ ਭੋਗੋ, ਰਹਿਤ ਰਖੋ ਚਾਹੇ ਨਾ ਰਖੋ,ਝਟਕਾ ਛਕੋ ਚਾਹੇ ਨਾ ਛਕੋ, ਗੁਰਬਾਣੀ ਨੂੰ ਮੰਨੋ ਚਾਹੇ ਨਾ ਮੰਨੋ।

ਉਹ ਪੰਥ ਹੀ ਨਹੀ ਜਿਸ ਦਾ ਇਕ ਅਸੂਲ ਕਾਇਮ ਨਹੀ। ਉਹ ਗੁਰਮਤਿ ਹੀ ਨਹੀ ਜਿਸ ਨੇ ਹੀ ਖੁੱਲ ਦਿੱਤੀ ਹੋਵੇ ਕਿ ਜਿਵੇਂ ਜਿਸ ਦਾ ਜੀa ਚਾਹੇ ਤਿਵੇਂ ਸੰਸਾਰ ਅੰਦਰ ਜੀਵਨ ਬਤੀਤ ਕਰੇ।ਜਿਸ ਗੁਰਮਤਿ ਨੇ ਪ੍ਰਾਣੀ ਮਾਤਰ ਨੂੰ ਆਪਣੇ ਵਰਤਾਰੇ ਦੇ ਵਤੀਰੇ ਵਿਖੇ ਆਪੋ ਆਪਣੀ ਮਨ ਦੀ ਮਰਜ਼ੀ ਉੱਤੇ ਛੱਡ ਦਿੱਤਾ, ਉਹ ਗੁਰਮਤਿ ਨਹੀ; ਮਨਮਤਿ ਹੈ।ਜਦ ਆਪੋ ਆਪਣੀ ਚਾਹ ਅਤੇ ਮਨ ਉਛਲ ਅਨੁਸਾਰ ਪੰਥਕ ਅਸੂਲ ਦੀ ਵਰਤੋਂ ਅੰਦਰ ਪੰਥ ਵਿਖੇ ਖੁਲ ਖੇਡ ਹੋ ਗਈ ਤਦ ਇਸ ਤੋ ਵੱਧ ਮਨਮਤਿ ਕਿਸ ਨੂੰ ਕਿਹਾ ਜਾਂਦਾ ਹੈ। ਇਕ ਅਸੂਲ ਨੂੰ ਵਰਤੋਂ ਵਿੱਚ ਲਿਆਉਣ ਲਗਿਆਂ ਦੋ ਟੁਕ ਅਤੇ ਦੋ ਫਾੜ ਕਰ ਦੇਣਾ ਮਨ ਹਠ ਦੁਵਾਰਾ ਮਨਮਤਿ ਨੂੰ ਗੁਰਮਤਿ ਵਿਚ ਦਾਖਲ ਕਰਨਾ ਹੈ।

ਐਸੇ ਸਜਣਾਂ ਦਾ ਅਸੂਲ ਦੇ ਨਿਰਣੇ ਤੋ ਭਜਣਾ ਅਤੇ ਇਸ ਪ੍ਰਥਾਇ ਸਵਾਲ ਛਿੜਨ ਤੋਂ ਡਰਨਾ ਹੀ ਇਸ ਗੱਲ ਨੂੰ ਸਾਬਤ ਕਰਦਾ ਹੈ ਕਿ ਉਹ ਆਪ ਹੀ ਮਨਮਤਿ ਵਿਚ ਪ੍ਰਵਿਰਤ ਹੋਇ ਪਏ ਹਨ, ਮਨਮਤਿ ਵਿਚ ਹੀ ਲਥ ਪਥ ਹੋਏ ਰਹਿਣਾ ਚਾਹੁੰਦੇ ਹਨ, ਇਸ ਮਨਮਤਿ ਦੀ ਬਿੱਲੀ ਨੂੰ ਆਪਣੇ ਵਿੱਚੋਂ ਕਢਣਾ ਨਹੀ ਲੋੜਦੇ ਅਤੇ ਪੰਥ ਵਿਚ ਵੜੀ ਰਹਿਣਾ ਲੋਚਦੇ ਹਨ।                                                          (ਝਟਕਾ ਮਾਸ ਪਰਥਾਇ ਸਫੇ ੩੧-੩੨)

ਪਰਥਾਇਸਾਖੀਮਹਾਪੁਰਖਬੋਲਦੇਸਾਝੀਸਗਲਜਹਾਨੈ ॥

ਅਸੀਂ ਲੇਖਕ ਨਾਲ ਇਸ ਗੱਲ ਨਾਲ ਸਹਿਮਤ ਹਾਂ ਕਿ ਸਮਾਗਮਾਂ ਵਿੱਚ ਪੁਰਾਣੇ ਅਨੰਦ ਨਹੀ ਰਹੇ। ਪਰ ਕੀ ਇਸ ਦਾ ਕਾਰਨ ਅੰਮ੍ਰਿਤ ਸਿੰਚਾਰ ਸਮਾਗਮਾਂ ਅੰਦਰ ਸਰਬ ਲੋਹ ਦੀ ਰਹਿਤ ਦ੍ਰਿੜ੍ਹਾਉਣਾ ਹੈ?

ਇਹ ਬੜੀ ਅਸਚਰਜਤਾ ਵਾਲੀ ਗੱਲ ਹੈ ਕਿ ਲੇਖਕ ਦਾ ਧਿਆਨ ਜੱਥੇ ਵਿੱਚ ਆਈਆਂ ਹੋਰ ਢਿਲਾਂ ਵੱਲ ਕਿਉਂ ਨਹੀ ਗਿਆ  ਜਿਵੇਂ ਕਿ ਸੱਚੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜੀਵਾਰ ਸਰੂਪ ਤੇ ਦ੍ਰਿੜ੍ਹਤਾ ਨਾ ਹੋਣੀ, ਸ੍ਰੀ ਦਸਮ ਗ੍ਰੰਥ ਤੇ ਸ਼ੰਕਾ ਕਰਨਾ;ਪੰਥ ਵਿੱਚੋਂ ਛੇਕੇ ਹੋਇਆਂ ਨਾਲ ਮਿਲਵਰਤਣ; ਦਸਵੰਧ ਦੀ ਪਾਬੰਦੀ ਨਾ ਰਖਣੀ, ਆਦਿ ਅਨੇਕਾਂ ਕਾਰਨ ਹਨ ਜਿਹਨਾਂ ਨੂੰ ਦੂਰ ਕਰਨਾ ਸਾਡਾ ਉਤਮ ਫਰਜ਼ ਹੈ।  

ਅਸੀਂ ਇਹ ਉਮੀਦ ਕਰਦੇ ਹਾਂ ਕਿ ਭਾਈ ਹਰਭਜਨ ਸਿੰਘ ਜੀ ਉਪਰਾਲਾ ਕਰਕੇ ਅਜਿਹੀਆਂ ਢਿਲਾਂ ਨੂੰ ਦੂਰ ਕਰਨ ਲਈ ਯਤਨਸ਼ੀਲ ਹੋਵਣ ਅਤੇ ਗੁਰੂ ਸਾਹਿਬ ਦਾ ਹੁਕਮ ਮੰਨ ਕਿ ਸਰਬ ਲੋਹ ਰਹਿਤ ਦਾ ਤਨੋ ਮਨੋ ਪਰਚਾਰ ਕਰਨ ਤਾਂ ਕਿ ਜੱਥੇ ਦੀ ਪੁਰਾਤਨ ਦਿੱਖ ਦੁਬਾਰਾ ਉਜਾਗਰ ਹੋ ਸਕੇ।

॥ ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ ॥
© 2007-2021 Gurdwara Tapoban Sahib