ਖਾਲਸਾ ਜੀ ਦਾ ਨਿਰਾਲਾ-ਪਨ
Posted by:
Khalsaspirit (IP Logged)
Date: February 13, 2008 03:02PM
Waheguru ji ki fateh
Waheguru ji ki fateh
Khalsa jio,
Following are the qualities and uniqueness of khalsa written by Bhai sahib Bhai Randhir Singh.
ਖ਼ਾਲਸਾ ਜੀ ਦਾ ਨਿਰਾਲਾ-ਪਣ
ਸਿੰਘਾਂ ਦਾ ਪੰਥ ਨਿਰਾਲਾ, ਖ਼ਾਲਸਈ ਸਿੰਘਤ ਅੰਸ ਨਿਰਾਲਾ, ਖ਼ਾਲਸਾ ਜੀ ਦਾ ਬੰਸ ਨਿਰਾਲਾ, ਖ਼ਾਲਸਾ ਜੀ ਦੀ ਕੌਮੀਅਤ ਵਿਲੱਖਨ, ਖ਼ਾਲਸਾ ਜੀ ਦੀ ਪੰਥੋਮੀਅਤ ਬਿਚੱਖਨ, ਖ਼ਾਲਸਾ ਜੀ ਦਾ ਤੇਜ ਨਿਰਾਲਾ, ਖ਼ਾਲਸਾ ਜੀ ਦਾ ਜੋਤਿ-ਰੂਪੇਜ ਨਿਰਾਲਾ, ਖ਼ਾਲਸਾ ਜੀ ਦਾ ਵੇਸ ਨਿਰਾਲਾ, ਭੇਸ ਨਿਰਾਲਾ, ਆਵੇਸ ਆਦੇਸ ਨਿਰਾਲਾ, ਖ਼ਾਲਸਾ ਜੀ ਦਾ ਬੋਲ ਬਾਲਾ, ਖ਼ਾਲਸਾ ਜੀ ਦਾ ਜੈ ਜੈ ਕਾਰ ਖ਼ਾਲਸਾਲਾ, ਖ਼ਾਲਸਾ ਜੀ ਦਾ ਖ਼ਾਲਸੱਤ ਨਿਰਾਲਾ, ਖ਼ਾਲਸਾ ਜੀ ਦਾ ਤੇਜ ਤੱਤ ਨਿਰਾਲਾ, ਖ਼ਾਲਸਾ ਜੀ ਦਾ ਸ਼ਾਂਤ ਬੀਰੱਤ ਨਿਰਾਲਾ, ਖ਼ਾਲਸਾ ਜੀ ਦਾ ਤੱਤ ਔਜੱਤ ਜੋਸ਼ ਨਿਰਾਲਾ, ਖ਼ਾਲਸਾ ਜੀ ਦਾ ਹੁਸ਼ਿਆਰ ਮਸਤਹੋਸ਼ ਨਿਰਾਲਾ, ਖ਼ਾਲਸਾ ਜੀ ਦਾ ਖਸੱਮਤ ਨਿਰਾਲਾ, ਖ਼ਾਲਸਾ ਜੀ ਦਾ ਗੰਭੀਰਤ ਨਿਰਾਲਾ, ਖ਼ਾਲਸਾ ਜੀ ਦਾ ਚੇਹਰੱਤ ਨਿਰਾਲਾ, ਖ਼ਾਲਸਾ ਜੀ ਦਾ ਨੂਰਤ ਨਿਰਾਲਾ, ਖ਼ਾਲਸਾ ਜੀ ਦਾ ਜਲਾਲ ਨਿਰਾਲਾ, ਖ਼ਾਲਸਾ ਜੀ ਦਾ ਸੂਰੱਤ ਨਿਰਾਲਾ, ਖ਼ਾਲਸਾ ਜੀ ਦਾ ਹਸ਼ਮਤ ਜਾਹੋ-ਜਬ੍ਹਾ ਨਿਰਾਲਾ, ਖ਼ਾਲਸਾ ਜੀ ਦਾ ਪਰੱਤਵ ਨਿਰਾਲਾ, ਖ਼ਾਲਸਾ ਜੀ ਦਾ ਸ਼ਖਸ਼ੀਅਤਪੁਣਾ ਨਿਰਾਲਾ, ਖ਼ਾਲਸਾ ਜੀ ਦਾ ਦਬਦਬਾ ਨਿਰਾਲਾ, ਖ਼ਾਲਸਾ ਜੀ ਦੀ ਆਨ ਸ਼ਾਨ ਨਿਰਾਲੀ, ਖ਼ਾਲਸਾ ਜੀ ਦੀ ਰਹਿਤ-ਰੁਹਜਾਨ ਨਿਰਾਲੀ, ਖ਼ਾਲਸਾ ਜੀ ਦੀ ਰਸਬੀਰ ਧੀਰ ਨਿਰਾਲੀ, ਖ਼ਾਲਸਾ ਜੀ ਦੀ ਸ਼ਾਤਮਤੀਰ ਨਿਰਾਲੀ, ਖ਼ਾਲਸਾ ਜੀ ਦਾ ਉੱਚ ਮਤਾ ਨਿਰਾਲਾ, ਖ਼ਾਲਸਾ ਜੀ ਦਾ ਮਰਣਗਤਾ ਨਿਰਾਲਾ, ਖ਼ਾਲਸਾ ਜੀ ਦੀ ਮੌਜ ਮਸਤੌਜ ਨਿਰਾਲੀ, ਖ਼ਾਲਸਾ ਜੀ ਦੀ ਆਤਮ-ਔਜ ਨਿਰਾਲੀ, ਖ਼ਾਲਸਾ ਜੀ ਦਾ ਜੈਕਾਰਾ ਗੱਜ-ਗਜਾਲਾ, ਖ਼ਾਲਸਾ ਜੀ ਦਾ ਜਿਗਰਾ ਜੱਗ ਜੱਗਾਲਾ, ਖ਼ਾਲਸਾ ਜੀ ਦਾ ਮਸਤਕ ਦੱਗ-ਦਗਾਲਾ, ਖ਼ਾਲਸਾ ਜੀ ਦਾ ਜਬ੍ਹਾ ਚੜਦੀ ਕਲਾ ਵਾਲਾ, ਖ਼ਾਲਸਾ ਜੀ ਦਾ ਚੇਹਨ ਚੱਕਰ ਨਿਰਾਲਾ, ਖ਼ਾਲਸਾ ਜੀ ਦਾ ਬਿਜੈ ਨਿਸ਼ਾਨ ਨਿਰਾਲਾ, ਖ਼ਾਲਸਾ ਜੀ ਦਾ ਅਕਾਲ-ਜਜ਼ਬਾ ਨਿਰਾਲਾ, ਖ਼ਾਲਸਾ ਜੀ ਦਾ ਅਕਾਲੀ ਨਾਅਰਾ ਨਿਰਾਲਾ, ਖ਼ਾਲਸਾ ਜੀ ਦੀ ਗੁਫ਼ਤਾਰ ਰਫ਼ਤਾਰ ਨਿਰਾਲੀ, ਖ਼ਾਲਸਾ ਜੀ ਦੀ ਚਾਲ ਢਾਲ ਨਿਰਾਲੀ, ਖ਼ਾਲਸੇ ਦਾ ਤੌਰ ਨਿਰਾਲਾ ਤੇ ਜ਼ੋਰ ਨਿਰਾਲਾ, ਖ਼ਾਲਸੇ ਦੀ ਲਿਵ ਧੁਨੀ ਨਿਰਾਲੀ, ਖ਼ਾਲਸਾ ਜੀ ਦੀ ਗੂੰਜ ਗੁੰਜਾਲੀ, ਖ਼ਾਲਸਾ ਜੀ ਦਾ ਸੀਸ ਸਸ਼ੋਭਤੀ ਦੂਹਰੇ ਦਸਤਾਰੇ ਵਾਲਾ ਚੇਹਨ ਨਿਰਾਲਾ, ਖ਼ਾਲਸਾ ਜੀ ਦੇ ਗੁਰਮੁਖੀ ਦਾਹੜੇ ਵਾਲਾ ਨਵ-ਜੋਬਨੀ ਸ਼ਬਾਬ ਪੇਹਨ ਨਿਰਾਲਾ।
We are not even close to one of above. Guru Sahib saday te vee kirpa karan.
Waheguru ji ka khalsa
Waheguru ji ki fateh