ਰਹਿਣੀਰਹੈਸੋਈਸਿਖਮੇਰਾ॥ ਓੁਹਸਾਹਿਬਮੈਉਸਕਾਚੇਰਾ॥

Akal Purakh Kee Rachha Hamnai, SarbLoh Dee Racchia Hamanai


    View Post Listing    |    Search    



veechar on this pankti from sri anand sahib
Posted by: javab_deyo (IP Logged)
Date: July 18, 2008 10:58AM

maaeiaa th mohanee thinai keethee jin t(h)agoulee paaeeaa ||

thanks jio

 



Re: veechar on this pankti from sri anand sahib
Posted by: kulbir singh (IP Logged)
Date: July 21, 2008 08:50AM

Presented below is a meagre attempt to do vichaar of this whole pauri.

ਏ ਮਨ ਚੰਚਲਾ ਚਤੁਰਾਈ ਕਿਨੈ ਨ ਪਾਇਆ ॥

ਹੇ ਮੇਰੇ ਚੰਚਲ ਮਨ, ਚਤੁਰਾਈ ਰਾਹੀਂ ਕਿਸੇ ਨੇ ਵੀ ਪਰਮਾਤਮਾ ਨੂੰ ਨਹੀਂ ਪਾਇਆ।


ਚਤੁਰਾਈ ਨ ਪਾਇਆ ਕਿਨੈ ਤੂ ਸੁਣਿ ਮੰਨ ਮੇਰਿਆ ॥

(ਫਿਰ ਤਾਕੀਦ ਕਰਦੇ ਹਨ), ਚਤੁਰਾਈ ਰਾਹੀਂ ਕਿਸੇ ਨੇ ਵੀ ਪਰਮਾਤਮਾ ਨੂੰ ਨਹੀਂ ਪਾਇਆ, ਮੇਰਿਆ ਮਨਾ ਸੁਣ ਭਾਵ ਧਿਆਨ ਦੇ।


ਏਹ ਮਾਇਆ ਮੋਹਣੀ ਜਿਨਿ ਏਤੁ ਭਰਮਿ ਭੁਲਾਇਆ ॥

ਇਹ ਮਾਇਆ ਮੋਹਣੀ ਹੈ (ਭਾਵ ਮੋਹ ਲੈਣ ਵਾਲੀ ਹੈ, ਆਕ੍ਰਸ਼ਤ ਕਰ ਲੈਣ ਵਾਲੀ ਹੈ), ਜਿਸ ਨੇ ਇਸ ਦੁਨੀਆ ਦੀ ਅਸਲੀਅਤ ਰੂਪੀ ਭਰਮ ਵਿਚ ਜੀਵ ਨੁੰ ਭੁਲਾਇਆ ਹੋਇਆ ਹੈ। ਮਤਲਬ ਇਹ ਕਿ, ਇਹ ਦੁਨੀਆ ਹੈ ਝੂਠ ਪਰ ਮਾਇਆ ਦੇ ਭਰਮ ਕਰਕੇ, ਅਸਲੀ ਨਜ਼ਰ ਆਉਂਦੀ ਹੈ। ਇਹ ਹੈ ਉਹ ਭਰਮ ਜਿਸ ਵਿਚ ਮਾਇਆ ਨੇ ਜੀਵਾਂ ਨੁੰ ਪਾਇਆ ਹੋਇਆ ਹੈ।


ਮਾਇਆ ਤ ਮੋਹਣੀ ਤਿਨੈ ਕੀਤੀ ਜਿਨਿ ਠਗਉਲੀ ਪਾਈਆ ॥

ਇਹ ਮਾਇਆ ਵੀ ਉਸੇ ਹੀ ਪਰਮਾਤਮਾ ਦੀ ਪੈਦਾ ਕੀਤੀ ਹੋਈ ਹੈ ਜਿਸ ਨੇ ਇਸ ਮਾਇਆ ਵਿਚ ਭਰਮਾਉਣ ਰੂਪੀ ਠਗਉਲੀ ਜੀਵਾਂ ਦੇ ਅੰਦਰ ਪਾਈ ਹੈ। ਜੇਕਰ ਇਹ ਠਗਬੂਟੀ ਜੀਵਾਂ ਅੰਦਰ ਨਾ ਪਾਈ ਹੁੰਦੀ ਤਾਂ ਕੋਈ ਮਾਇਆ ਵਿਚ ਨਾ ਭਰਮਦਾ।


ਕੁਰਬਾਣੁ ਕੀਤਾ ਤਿਸੈ ਵਿਟਹੁ ਜਿਨਿ ਮੋਹੁ ਮੀਠਾ ਲਾਇਆ ॥

ਉਸ ਪਰਮਾਤਮਾ ਤੇ ਅਸੀਂ ਆਪਣੇ ਆਪ ਨੂੰ ਕੁਰਬਾਨ ਕੀਤਾ ਹੈ ਜਿਸ ਨੇ ਇਹ ਮੋਹ ਸਾਨੂੰ ਮਿਠਾ ਕਰਕੇ ਲਾਇਆ ਹੈ ਭਾਵ ਅਸੀਂ ਮਾਇਆ ਤੇ ਕੁਰਬਾਨ ਹੋਣ ਦੀ ਥਾਂ ਮਾਇਆ ਪੈਦਾ ਕਰਨਵਾਲੇ ਤੇ ਕੁਰਬਾਨ ਹਾਂ।


ਕਹੈ ਨਾਨਕੁ ਮਨ ਚੰਚਲ ਚਤੁਰਾਈ ਕਿਨੈ ਨ ਪਾਇਆ ॥10॥

ਆਪਣੀ ਮੋਹਰ ਛਾਪ ਲਾ ਕੇ ਸਤਿਗੁਰੂ ਜੀ ਫੁਰਮਾਉਂਦੇ ਹਨ ਕਿ, ਏ ਚੰਚਲ ਮਨਾ, ਚਤੁਰਾਈ ਰਾਹੀਂ ਕਿਸੇ ਨੇ ਵੀ ਪਰਮਾਤਮਾ ਨੂੰ ਨਹੀਂ ਪਾਇਆ।


Quote:
maaeiaa th mohanee thinai keethee jin t(h)agoulee paaeeaa ||

This maya too is created by him (Vaheguru) who created the ability of jeevs to get entangled in Maya. If Vaheguru had not given the thagauli to jeevs, then jeevs would not have been affected by Maya. When we japp Naam, we rid ourselves of this thagauli. Thagauli is the Bharam or illusion that jeevs are programmed with. By japping Naam, one can deprogram oneself (by kirpa of course) and became attuned to the original consciousness of Vaheguru. Because of this thagauli (literally means such substance that cheats one or thugs one) one cannot realize Vaheguru. In my humble opinion, this thagauli is Haume. Haume is what prevents us from realizing the reality.

Daas,
Kulbir singh

 



Re: veechar on this pankti from sri anand sahib
Posted by: javab_deyo (IP Logged)
Date: July 21, 2008 03:02PM

oh i get it now thagauli is dervied from the word thhagi which means to cheat.....

Thanks a lot veer kulbir singh ji

 





© 2007-2024 Gurdwara Tapoban Sahib